ਮੁੱਖ ਸੇਵਾਦਾਰ – ਸ਼੍ਰੋਮਣੀ ਗੁਰਦੁਆਰਾ ਪਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਸਾਹਿਬ
ਸਤਿਕਾਰ ਯੋਗ, ਸਰਦਾਰ ਹਰਜਿੰਦਰ ਸਿੰਘ ਧਾਮੀ ਜੀਓ,
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।
ਸਤਕਾਰਯੋਗ ਜੀਓ– ਪਿਛਲੇ ਕੁਝ ਦਿਨਾਂ ਤੋਂ, ਸੱਚਖੰਡ ਸ੍ਰੀ ਹਰਮੰਦਿਰ ਸਾਹਿਬ ਤੋਂ ਰੋਜ਼ਾਨਾ ਪਰਸਾਰਨ ਹੁੰਦੇ ਗੁਰਬਾਣੀ ਪਰਵਾਹ ਬਾਰੇ ਕੁਝ ਵਿਚਾਰ ਚਰਚਾ ਸੁਣ ਰਹੇ ਹਾਂ। ਸਮੇਂ ਸਮੇਂ ਤੇ ਹਕੂਮਤਾਂ ਵੱਲੋਂ ਸਿੱਖਾਂ ਦੀਆਂ ਸਿਰਮੌਰ ਸੰਸਥਾਵਾਂ ਨੂੰ ਨੀਵਾਂ ਦਿਖਾਉਣ ਜਾਂ ਢਾਹ ਲਾਉਣ ਦੀਆਂ ਜੋ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਹਨ ਉਸੇ ਲੜੀ ਤਹਿਤ ਹੀ ਮੌਜੂਦਾ ਪੰਜਾਬ ਸਰਕਾਰ ਵੀ ਸਿੱਖਾਂ ਦੇ ਇਸ ਅੰਦਰੂਨੀ ਮਸਲੇ ਵਿੱਚ ਦਖਲਅੰਦਾਜ਼ੀ ਕਰਨ ਲੱਗ ਪਈ ਹੈ। ਕੁਝ ਤਾਕਤਾਂ ਵੱਲੋਂ ਗੁਰਬਾਣੀ ਪਰਸਾਰਨ ਦੇ ਮੁੱਦੇ ਨੂੰ ਸਿਆਸੀ ਰੰਗਤ ਦੇਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।
ਇਸੇ ਦੌਰਾਨ ਸ਼੍ਰੋਮਣੀ ਗੁਰਦੁਆਰਾ ਪਰਬੰਧਕ ਕਮੇਟੀ ਵੱਲੋਂ, ਆਪ ਜੀ ਨੇ ਸਪਸ਼ਟ ਕੀਤਾ ਹੈ ਕਿ ਇਸ ਵਾਰ ਗੁਰਬਾਣੀ ਪਰਸਾਰਨ ਦੇ ਅਧਿਕਾਰ ਖੁੱਲ੍ਹੇ ਟੈਂਡਰ ਰਾਹੀ ਅਰਜ਼ੀਆਂ ਦੀ ਮੰਗ ਕਰਕੇ ਦਿੱਤੇ ਜਾਣਗੇ। ਜਿਹੜੇ ਚੈਨਲ ਜਾਂ ਮੀਡੀਆ ਅਦਾਰੇ ਸ਼੍ਰੋਮਣੀ ਗੁਰਦੁਆਰਾ ਪਰਬੰਧਕ ਕਮੇਟੀ ਵੱਲੋਂ ਤੈਅ ਕੀਤੀਆਂ ਗਈਆਂ ਸ਼ਰਤਾਂ ਤੇ ਪੂਰਾ ਉਤਰਨਗੇ ਉਨ੍ਹਾਂ ਵਿੱਚੋਂ ਕਿਸੇ ਇੱਕ ਨੂੰ ਇਹ ਅਧਿਕਾਰ ਦਿੱਤੇ ਜਾਣਗੇ।
ਅਸੀਂ ਯੂ ਕੇ ਦੀਆਂ ਸਿੱਖ ਸੰਗਤਾਂ, ਇਸ ਪੱਤਰ ਰਾਹੀਂ ਆਪ ਜੀ ਨੂੰ ਬੇਨਤੀ ਕਰਦੇ ਹਾਂ ਕਿ ਸਿੱਖਾਂ ਦੀ ਸਿਰਮੌਰ ਸੰਸਥਾ ਗੁਰਬਾਣੀ ਪਰਸਾਰਨ ਦੇ ਹੱਕ ਕਿਸੇ ਨਿੱਜੀ ਚੈਨਲ ਨੂੰ ਦੇਣ ਨਾਲੋਂ ਇਸਦਾ ਪਰਬੰਧ ਆਪ ਕਰੇ। ਕਮੇਟੀ ਆਪਣਾਂ ਇੱਕ ਸੈਟ ਦਰਬਾਰ ਸਾਹਿਬ ਸਮੂਹ ਅੰਦਰ ਫਿੱਟ ਕਰਕੇ ਸਿਗਨਲ ਪੈਦਾ ਕਰੇ ਅਤੇ ਫਿਰ ਆਪਣੇ ਸਿਸਟਮ ਰਾਹੀਂ ਸਿਗਨਲ ਕਿਸੇ ਹੋਰ ਚੈਨਲ ਨੂੰ ਦੇਵੇ। ਇਸਦੇ ਨਾਲ ਹੀ ਇਹ ਵੀ ਕੀਤਾ ਜਾ ਸਕਦਾ ਹੈ ਕਿ ਸਾਰਾ ਸਿਸਟਮ ਸ਼ੋਸ਼ਲ ਮੀਡੀਆ ਪਲੇਟਫਾਰਮ ਤੇ ਤਬਦੀਲ ਕਰ ਦਿੱਤਾ ਜਾਵੇ। ਹੁਣ ਬਹੁਤ ਥੋੜੇ ਲੋਕ ਰਹਿ ਗਏ ਹਨ ਜੋ ਟੈਲੀਵਿਜ਼ਨ ਰਾਹੀਂ ਗੁਰਬਾਣੀ ਪਰਸਾਰਨ ਦੇਖਦੇ ਹਨ। ਹੁਣ ਹਰ ਬਜ਼ੁਰਗ ਕੋਲ ਵੀ ਮੋਬਾਇਲ ਫੋਨ ਹੈ ਜਿਸਦੀ ਵਰਤੋਂ ਉਹ ਖਬਰਾਂ ਆਦਿ ਦੇਖਣ ਲਈ ਕਰਦੇ ਹਨ। ਇਸ ਲਈ ਸ਼ਰੋਮਣੀ ਗੁਰਦੁਆਰਾ ਪਰਬੰਧਕ ਕਮੇਟੀ ਨੂੰ ਚਾਹੀਦਾ ਹੈ ਕਿ ਕਿ ਗੁਰਬਾਣੀ ਪਰਸਾਰਨ ਦਾ ਕਾਰਜ ਵੱਡੀ ਟੈਲੀਵਿਜ਼ਨ ਸਕਰੀਨ ਦੀ ਥਾਂ ਸ਼ੋਸ਼ਲ ਮੀਡੀਆ ਪਲੈਟਫਾਰਮ ਤੇ ਲੈ ਆਂਦਾ ਜਾਵੇ।
ਇਸ ਸਬੰਧੀ ਕਿਸੇ ਤਕਨੀਕੀ ਸਹਾਇਤਾ ਲਈ ਅਸੀਂ ਸਹਿਯੋਗ ਮੁਹੱਈਆ ਕਰਵਾ ਸਕਦੇ ਹਾਂ।
ਉਮੀਦ ਕਰਦੇ ਹਾਂ ਕਿ ਆਪ ਜੀ ਸਾਡੀ ਬੇਨਤੀ ਵੱਲ ਗੌਰ ਕਰੋਗੇ।
ਧੰਨਵਾਦ ਸਹਿਤ।
Give Today
$5
$10
$50
$250
$500
Other