Select Page

ਪੰਚ ਪ੍ਰਧਾਨੀ ਯੂਕੇ ਪੰਜਾਬੀ ਦੇ ਭਾਸ਼ਾ ਵਿਗਿਆਨੀ ਡਾਕਟਰ ਬੂਟਾ ਸਿੰਘ ਬਰਾੜ ਵੱਲੋਂ ਪੰਜਾਬੀ ਭਾਸ਼ਾ ਦੇ ਸੰਸਕ੍ਰਿਤ ਭਾਸ਼ਾ ਵਿੱਚੋਂ ਪੈਦਾ ਹੋਣ ਦੇ ਵਿਚਾਰ ਨੂੰ ਨਕਾਰਨ ਦਾ ਸਵਾਗਤ ਕਰਦੀ ਹੈ । ਡਾਕਟਰ ਬੂਟਾ ਸਿੰਘ ਵੱਲੋਂ ਪੰਜਾਬੀ ਭਾਸ਼ਾ ਨੂੰ ਪੰਜਾਬ ਦੀ ਆਦਿ ਭਾਸ਼ਾ ਵਜੋਂ ਪੱਕਿਆਂ ਕਰਨ ਲਈ ਇਸ ਨੂੰ ਪੰਜਾਬ ਦੀ ਪਾਕਿ ਪ੍ਰਾਕਿਰਤ ਭਾਸ਼ਾ ਵਿੱਚੋਂ ਜਨਮੀ ਹੋਣ ਦਾ ਵਿਚਾਰ ਵੀ ਸਲਾਹੁਣਯੋਗ ਹੈ ਅਤੇ ਇਸ ਨੁਕਤੇ ਉੱਤੇ ਭਾਸ਼ਾ ਵਿਗਿਆਨਿਕ ਪੱਧਰ ਉੱਤੇ ਗੰਭੀਰ ਖੋਜਾਂ ਹੋਣੀਆਂ ਚਾਹੀਦੀਆਂ ਹਨ। ਪੰਚ ਪ੍ਰਧਾਨੀ ਯੂਕੇ ਦਾ ਹਮੇਸ਼ਾ ਇਹ ਵਿਚਾਰ ਰਿਹਾ ਹੈ ਕਿ ਸੰਸਕ੍ਰਿਤ ਭਾਸ਼ਾ ਰਾਹੀਂ ਸਿਰਜਿਆ ਗਿਆ ਵੈਦਿਕ ਗਿਆਨ ਪ੍ਰਬੰਧ ਪ੍ਰਾਚੀਨ ਕਾਲ ਤੋਂ ਹੀ ਪੰਜਾਬ ਦੇ ਹਿੰਦੂ ਸਮਾਜਿਕ ਅਤੇ ਧਾਰਮਿਕ ਬਸਤੀਵਾਦ ਦਾ ਸਰੋਤ ਰਿਹਾ ਹੈ। ਗੁਰੂ ਨਾਨਕ ਸਾਹਿਬ ਵੱਲੋਂ ਸਿਰਜਿਆ ਗਿਆ ਸਿੱਖ ਧਰਮ ਇਸੇ ਵੈਦਿਕ ਗਿਆਨ ਪ੍ਰਬੰਧ ਉੱਤੇ ਅਧਾਰਿਤ ਹਿੰਦੂ ਧਾਰਮਿਕ ਅਤੇ ਸਮਾਜਿਕ ਬਸਤੀਵਾਦ ਦੇ ਵਿਰੋਧ ਦੀ ਉਪਜ ਹੈ । ਸਾਰਾ ਗੁਰੂ ਕਾਲ ਇਸ ਹਿੰਦੂ ਬਸਤੀਵਾਦੀ ਢਾਂਚੇ ਨੂੰ ਤੋੜ ਕੇ ਪੰਜਾਬ ਵਿੱਚ ਨਵਾਂ ਗੁਰਮੁਖੀ ਲਿੱਪੀ ਉੱਤੇ ਅਧਾਰਿਤ ਭਾਸ਼ਾਈ ਸਿੱਖ ਸੱਭਿਆਚਾਰਕ ਅਤੇ ਧਾਰਮਿਕ ਢਾਂਚਾ ਸਿਰਜਣ ਦਾ ਵਰਤਾਰਾ ਹੈ । ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਵੱਲੋਂ ਸਿਰਜੀ ਗੁਰਮੁੱਖੀ ਲਿਪੀ ਦੀ ਸੰਸਕ੍ਰਿਤ ਭਾਸ਼ਾ ਅਤੇ ਨਾਗਰੀ ਲਿਪੀ ਉੱਤੇ ਅਧਾਰਿਤ ਵੈਦਿਕ ਗਿਆਨ ਪ੍ਰਬੰਧ ਦੀਆਂ ਮਨੁੱਖਤਾ ਵਿਰੋਧੀ ਨੀਤੀਆਂ ਅਤੇ ਸਿਧਾਂਤਾਂ ਦੇ ਵਿਰੋਧ ਲਈ ਸਫਲ ਵਰਤੋਂ ਕੀਤੀ ਗਈ। ਪਰ ਗੁਰੂ ਕਾਲ ਤੋਂ ਬਾਅਦ ਸਾਡੀ ਬੌਧਿਕਤਾ ਦਾ ਅਮਲ ਗੁਰੂ ਸਾਹਿਬਾਨਾਂ ਵੱਲੋਂ ਸਿਰਜੇ ਸਿੱਖ ਗਿਆਨ ਪ੍ਰਬੰਧ ਦੇ ਮਿਆਰ ਦਾ ਨਾਂ ਹੋ ਸਕਿਆ । ਖਾਸ ਕਰਕੇ ਸ਼ਬਦ ਤੋਂ ਪੈਦਾ ਹੋਇਆ ਅਤੇ ਸ਼ਬਦ ਦੇ ਆਧਾਰ ਉੱਤੇ ਕਾਇਮ ਭਾਈਚਾਰਾ ਭਾਸ਼ਾ ਵਿਗਿਆਨ ਦੀ ਕੌਮੀ ਹਿੱਤਾਂ ਲਈ ਵਰਤੋਂ ਕਰਨ ਤੋਂ ਪੂਰੀ ਤਰਾਂ ਉਕਿਆ ਰਿਹਾ । ਪੰਚ ਪ੍ਰਧਾਨੀ ਯੂਕੇ ਮਹਿਸੂਸ ਕਰਦੀ ਹੈ ਕਿ ਪੰਜਾਬੀ ਭਾਸ਼ਾ ਦਾ ਪੰਜਾਬ ਦੀ ਪਾਕ-ਪ੍ਰਾਕਿਰਤ ਭਾਸ਼ਾ ਨਾਲ ਜੁੜਨਾ ਸਾਨੂੰ ਆਪਣੇ ਆਦਿ ਪੁਰਖਿਆਂ ਨਾਲ ਜੋੜ ਦੇਵੇਗਾ । ਇਹ ਨੁਕਤਾ ਸਾਨੂੰ ਹਿੰਦੂ ਬੌਧਿਕ ਬਸਤੀਵਾਦ ਨਾਲ ਸਾਡੀ ਮੌਜੂਦਾ ਸੱਭਿਆਚਾਰਕ ਜੰਗ ਵਿੱਚ ਤਾਕਤਵਰ ਬਣਾਏਗਾ । ਪੰਚ ਪ੍ਰਧਾਨੀ ਯੂਕੇ ਇਸ ਸੰਦਰਭ ਵਿੱਚ ਹੋਰ ਅਕਾਦਮਿਕ ਖੋਜ ਕਾਰਜ ਕਰਨ ਲਈ ਸਿੱਖ ਭਾਸ਼ਾ ਵਿਗਿਆਨ ਨੂੰ ਪ੍ਰਣਾਲੀਬੱਧ ਰੂਪ ਵਿੱਚ ਵਿਕਸਿਤ ਕਰਨ ਲਈ ਗੰਭੀਰ ਸੋਚ ਵਿਚਾਰ ਕਰੇਗੀ।

Give Today

$5

$10

$50

$250

$500

Other

Get In Touch