Select Page

ਪਿਛਲੇ ਦਿਨੀ ਭਾਰਤ ਅਤੇ ਪਾਕਿਸਤਾਨ ਵਿਚਾਲੇ ਜੰਗੀ ਝੜਪਾਂ ਹੋਈਆਂ ਹਨ। ਇਸ ਸਬੰਧੀ ਸਿੱਖ ਨੀਤੀ ਬਾਰੇ ਕਈ ਤਰ੍ਹਾਂ ਦੇ ਵਿਚਾਰ ਸਾਹਮਣੇ ਆਏ ਹਨ। ਅਸੀਂ ਭਾਵੇਂ ਜੰਗ ਦੇ ਪੱਖ ਵਿੱਚ ਨਹੀਂ ਹਾਂ, ਪਰ ਸਾਨੂੰ ਇਸ ਮਸਲੇ ਬਾਰੇ ਆਪਣੇ ਕੌਮੀ ਹਿੱਤਾਂ ਨੂੰ ਧਿਆਨ ਵਿੱਚ ਰੱਖ ਕੇ ਵਿਚਾਰਨਾ ਚਾਹੀਦਾ ਹੈ। ਭਾਰਤ ਦੀਆਂ ਹਿੰਦੂ ਧਾਰਮਿਕ ਰਾਸ਼ਟਰਵਾਦੀ ਤਾਕਤਾਂ ਸਾਡੀ ਹੋਂਦ ਨੂੰ ਖਤਮ ਕਰਨ ਦੀ ਨੀਤੀ ਦੇ ਅਧੀਨ ਚੱਲ ਰਹੀਆਂ ਹਨ। ਅਸੀਂ ਭਾਰਤੀ ਰਾਜ ਅਤੇ ਹਿੰਦੂ ਧਰਮ ਨੂੰ ਕਰਮਵਾਰ ਵਿਦੇਸ਼ੀ ਰਾਜ ਅਤੇ ਵਿਦੇਸ਼ੀ ਧਰਮ ਸਮਝਦੇ ਹਾਂ। ਅੱਜ ਤੱਕ ਪਾਕਿਸਤਾਨ ਵੀ ਸਾਡੇ ਕੌਮੀ ਸੰਘਰਸ਼ ਦਾ ਖੁੱਲਾ ਸਮਰਥਕ ਨਹੀਂ ਰਿਹਾ। ਇਸ ਲਈ ਜਰੂਰੀ ਹੈ ਕਿ ਅਸੀਂ ਇਸ ਜੰਗੀ ਮਾਹੌਲ ਨੂੰ ਯੁੱਧਨੀਤਿਕ ਤੌਰ ਤੇ ਆਪਣੇ ਕੌਮੀ ਸੰਘਰਸ਼ ਦੀ ਮਜਬੂਤੀ ਲਈ ਵਰਤੀਏ। ਇਸ ਲਈ ਜਰੂਰੀ ਹੈ ਕਿ ਅਸੀਂ ਜੰਗ ਦੇ ਕੌਮਾਂਤਰੀ ਰਾਜਨੀਤੀ ਅਤੇ ਦੇਸ਼ਾਂ ਦੀ ਅੰਦਰੂਨੀ ਰਾਜਨੀਤੀ ਉੱਤੇ ਪੈਣ ਵਾਲੇ ਅਸਰਾਂ ਨੂੰ ਸਮਝੀਏ। ਪਿਛਲੀਆਂ ਦੋ ਸਦੀਆਂ ਤੋਂ ਜੰਗ ਰਾਜਾਂ ਵਿੱਚ ਸੰਸਥਾਗਤ ਤਬਦੀਲੀ ਲਿਆਉਣ ਦਾ ਮੁੱਖ ਕਾਰਨ ਬਣੀ ਰਹੀ ਹੈ। ਉਨੀਵੀਂ ਸਦੀ ਵਿੱਚ ਜੰਗੀ ਲੋੜਾਂ ਦੀ ਪੂਰਤੀ ਲਈ ਮਨੁੱਖੀ ਅਤੇ ਵਿੱਤੀ ਸਾਧਨਾਂ ਦੀ ਜਰੂਰਤ ਨੇ ਭਾਈਚਾਰਿਆਂ ਨੂੰ ਰਾਜਸੀ ਤਾਕਤ ਉੱਤੇ ਕਬਜ਼ਾ ਕਰਨ ਦੇ ਯੋਗ ਬਣਾਇਆ ਅਤੇ ਜਿਸ ਦੇ ਸਿੱਟੇ ਵਜੋਂ ਰਾਜਸ਼ਾਹੀਆਂ ਦਾ ਖਾਤਮਾ ਹੋਇਆ। ਅਮਰੀਕਾ ਅਤੇ ਫਰਾਂਸ ਦੀਆਂ ਕ੍ਰਾਂਤੀਆਂ ਅਤੇ ਯੂਰਪ ਦੇ ਦੂਜੇ ਖੇਤਰਾਂ ਵਿੱਚ ਰਾਜਸੀ ਤਬਦੀਲੀਆਂ ਨੇ ਭਾਈਚਾਰਿਆਂ ਨੂੰ ਤਾਕਤ ਦੇ ਕੇਂਦਰ ਅਤੇ ਸਰੋਤ ਬਣਾ ਦਿੱਤਾ। ਬਸਤੀਵਾਦੀ ਦੌਰ ਦੌਰਾਨ ਅਸੀਂ ਇੱਕ ਆਜ਼ਾਦ ਭਾਈਚਾਰੇ ਵਜੋਂ ਆਪਣੇ ਰਾਜ ਦੀ ਆਜ਼ਾਦੀ ਲਈ ਸੰਘਰਸ਼ ਕਰਨ ਤੋਂ ਅਸਫਲ ਰਹੇ। ਪੂਰੇ ਬਸਤੀਵਾਦੀ ਕਾਲ ਦੌਰਾਨ ਜਦੋਂ ਜੰਗਾਂ ਦੇ ਸਿੱਟੇ ਵਜੋਂ ਭਾਈਚਾਰੇ ਆਪਣੇ ਰਾਜ ਸਿਰਜ ਰਹੇ ਸਨ ਤਾਂ ਅਸੀਂ ਭਾਰਤੀ ਹਿੰਦੂ ਭਾਈਚਾਰੇ ਦਾ ਹਿੱਸਾ ਬਣੇ ਰਹੇ। ਭਾਰਤੀ ਆਜ਼ਾਦੀ ਤੋਂ ਬਾਅਦ ਜਿਉਂ ਹੀ ਸਾਡੇ ਅੰਦਰ ਭਾਈਚਾਰਕ ਸਵੈ ਚੇਤਨਾ ਜਾਗੀ ਤਾਂ ਭਾਰਤੀ ਰਾਜ ਅਤੇ ਹਿੰਦੂ ਤਾਕਤਾਂ ਵੱਲੋਂ ਸਾਡੇ ਉਤੇ  ਧਰਮ, ਭਾਸ਼ਾ, ਪਰੰਪਰਾਵਾਂ ਅਤੇ ਸੱਭਿਆਚਾਰਕ ਪਛਾਣ ਨੂੰ ਖਤਮ ਕਰਨ ਦੀ ਨੀਤੀ ਪੂਰੀ ਤਰ੍ਹਾਂ ਨਾਲ ਲਾਗੂ ਕੀਤੀ ਗਈ। ਇਸ ਅਦਿੱਖ ਅਤੇ ਸੂਖਮ ਨੀਤੀ ਦੀ ਸਮਝ ਭਾਰਤੀ ਸਟੇਟ ਵੱਲੋ 1984 ਦੇ ਸ੍ਰੀ ਅਕਾਲ ਤਖਤ ਸਾਹਿਬ ਅਤੇ ਸ੍ਰੀ ਦਰਬਾਰ ਸਾਹਿਬ ਉੱਤੇ ਕੀਤੇ ਹਮਲੇ ਤੋਂ ਬਾਅਦ ਸਿੱਖਾਂ ਦੇ ਵੱਡੇ ਹਿੱਸੇ ਨੂੰ ਸਮਝ ਪਈ। ਇਹ ਜੰਗ ਸਾਡੇ ਅੰਦਰ ਭਾਈਚਾਰਕ ਸਵੈ ਚੇਤਨਾ ਜਗਾਉਣ ਦਾ ਸਰੋਤ ਬਣੀ। ਇਸੇ ਭਾਈਚਾਰਕ ਸਵੈ ਚੇਤਨਾ ਕਾਰਨ ਸਾਡੇ ਹਜ਼ਾਰਾਂ ਸਿੱਖ ਯੋਧਿਆਂ ਨੇ ਭਾਰਤੀ ਰਾਜ ਨਾਲ ਲੜਦਿਆਂ ਸ਼ਹੀਦੀਆਂ ਪਾਈਆਂ। ਇਸ ਕਰਕੇ ਭਾਰਤੀ ਰਾਜ ਅਤੇ ਹਿੰਦੂ ਰਾਸ਼ਟਰਵਾਦੀ ਤਾਕਤਾਂ ਸਾਡੇ ਲਈ ਦੁਸ਼ਮਣ ਧਿਰਾਂ ਹਨ। ਦੁਸ਼ਮਣ ਧਿਰ ਦੀ ਫੌਜੀ ਅਤੇ ਵਿੱਤੀ ਤਾਕਤ ਦਾ ਪਤਨ, ਸਿੱਖ ਰਾਜ ਦੀ ਸਥਾਪਤੀ ਲਈ ਫਾਇਦੇਮੰਦ ਹੈ। ਜੰਗ ਹਮੇਸ਼ਾ ਕੇਂਦਰੀ ਸੱਤਾ ਦੇ ਵਿੱਤੀ ਤਕਨੀਕੀ ਅਤੇ ਮਨੁੱਖੀ ਸਰੋਤਾਂ ਨੂੰ ਕਮਜ਼ੋਰ ਕਰਦੀ ਹੈ। ਜੇ ਖੇਤਰੀ ਜੰਗ ਦੇ ਕੌਮਾਂਤਰੀ ਪੱਧਰ ਤੇ ਫੈਲਣ ਦਾ ਖਤਰਾ ਹੋਵੇ ਤਾਂ ਕੌਮਾਂਤਰੀ ਤਾਕਤਾਂ ਜੰਗ ਕਰਨ ਵਾਲੇ ਦੇਸ਼ਾਂ ਨੂੰ ਤੋੜਨ ਦੀ ਨੀਤੀ ਵੀ ਅਪਣਾਉਂਦੀਆਂ ਹਨ। ਯੂਰਪ ਵਿੱਚ ਯੂਗੋਸਲਾਵੀਆ ਇਸ ਵਰਤਾਰੇ ਦੀ ਵੱਡੀ ਮਿਸਾਲ ਹੈ। ਪਰ ਜੰਗਾਂ ਦੇ ਸਿੱਟੇ ਵਜੋਂ ਹੋਣ ਵਾਲੀਆ ਰਾਜਨੀਤਿਕ ਸੰਸਥਾਈ ਤਬਦੀਲੀਆਂ ਤੋਂ ਫਾਇਦਾ ਲੈਣ ਲਈ ਭਾਈਚਾਰਿਆਂ ਕੋਲ ਤਾਕਤਵਰ ਕੌਮੀ ਸੰਗਠਨ ਅਤੇ ਕੌਮਾਂਤਰੀ ਤੌਰ ਤੇ ਮਾਨਤਾ ਪ੍ਰਾਪਤ ਅਗਵਾਈ ਹੋਣੀ ਜਰੂਰੀ ਹੁੰਦੀ ਹੈ। ਸਾਡੇ ਲਈ ਜਰੂਰੀ ਹੈ ਕਿ ਅਸੀਂ ਇਸ ਜੰਗੀ ਮਾਹੌਲ ਵਿੱਚ ਦੋਵੇਂ ਧਿਰਾਂ ਦੀਆਂ ਕੂਟਨੀਤਕ ਲੋੜਾਂ ਨੂੰ ਸਮਝੀਏ ਅਤੇ ਇਹਨਾਂ ਲੋੜਾਂ ਵਿੱਚੋਂ ਆਪਣੇ ਕੌਮੀ ਸੰਗਠਨ ਅਤੇ ਕੌਮੀ ਅਗਵਾਈ ਪੈਦਾ ਕਰਨ ਦੀ ਕੋਸ਼ਿਸ਼ ਕਰੀਏ ।

Give Today

$5

$10

$50

$250

$500

Other

Get In Touch